Sunday, 7 August 2016

ਕਿੱਥੇ ਫੱਸ ਗਿਆ ਤੂੰ ਬੰਦਿਆ?

I wrote this poem in Punjabi originally but attempted my best to express the gist in English too. The words might not be apt, but the thoughts is what matter here. For Punjabi readers,

ਮੇਰੇ ਮੁਰਸ਼ਦ ਕਹਿੰਦੇ,
ਨਾ ਮਾਨ ਕਰ ਇਸ  ਤਨ ਦਾ,
ਨਾ ਮਾਨ ਕਰ ਇਸ ਧਨ ਦਾ,
ਛੱਡ ਦੇਣਾ ਇਹਨਾ ਨੇ ਵੀ ਸਾਥ,
ਤੇਰੇ ਆਖਰੀ  ਸਾਹ ਦੇ ਨਾਲ,
ਫੇਰ ਮਾਨ ਕਿਊਂ ਇਹਨਾ ਦਾ?
ਫੇਰ ਜੁੜਦਾ ਕਿਊਂ ਤੂੰ ਇਹਨਾਂ ਨਾਲ?
ਉਲਝ ਗਿਆ ਇਹ ਬੰਦਾ,
ਜਦ ਆਇਆ ਵਿਚ ਸੰਸਾਰ ਦੇ,
ਸੰਸਾਰ ਤਾਂ ਸਿੱਧੀ ਰਾਹ ਸੀ,
ਉਸ ਮਾਲਿਕ ਦੇ ਘਰ ਵੱਲ,
ਰਾਹਾਂ ਗ਼ਲਤ ਚੱਲਿਆ ਤੂੰ,
ਜੰਜਾਲ ਕਿਹਾ ਸੰਸਾਰ ਨੂੰ ਤੂੰ,
ਦੋਸ਼ ਦਿੱਤਾ ਉਸ ਰੱਬ ਨੂੰ,
ਓਹਨੇ ਤੈਨੂੰ ਇਕੱਲਾ ਛੱਡ ਦਿੱਤਾ,
ਭੁੱਲ ਬੈਠਾ ਤੂੰ ਬੰਦਿਆਂ,
ਤੂੰ ਰੱਬ ਨੂੰ ਅੱਜ ਇਕੱਲਾ ਛੱਡ ਦਿੱਤਾ,
ਰਾਹ ਤੱਕਦਾ ਹੋਏਗਾ ਉਹ  ਤੇਰੀ,
ਤੇਰੇ ਦੀਦਾਰ ਦੀ,
ਤੇਰੇ ਪਿਆਰ ਦੀ,
ਹੱਸਦੇ ਖੇਡਦਿਆਂ  ਤੂੰ ਸ਼ੁਕਰ ਨਾ ਕਿੱਤਾ,
ਮੁਸ਼ਕਿਲ ਵੇਲੇ ਤੂੰ ਮੁੜ-ਮੁੜ ਯਾਦ ਕਿੱਤਾ,
ਨਾਰਾਜ਼ ਹੋਇਆ ਤੂੰ ਉਸ ਕੋਲੋਂ,
ਕਿਹਾ ਤੂੰ ਮੈਨੂੰ ਕੱਲਾ ਕਿਊ  ਛਡਿਆ,
ਉਹ ਆੜੀ ਤੇਰਾ ਫੇਰ ਹੱਸਿਆ,
ਕੋਈ ਨਾ ਬੰਦਿਆਂ ਤੂੰ ਅੱਜ ਯਾਦ ਤਾਂ ਕਿੱਤਾ,
ਵੱਡੇ ਜਿਗਰ ਦਾ ਉਹ ਮਾਲਿਕ,
ਤੇਰੇ ਦੁਖੜੇ ਲੈ ਬੈਠਾ ਆਪਣੇ ਤੇ,
ਤੂੰ ਫੇਰ ਵੀ ਸ਼ੁਕਰ ਨਾ ਕਿੱਤਾ,
ਫੇਰ-ਫੇਰ  ਇਸ ਦੁੱਖ-ਸੁੱਖ ਦੇ ਜੰਜਾਲ ਵਿਚ,
ਤੂੰ ਆਪੇ ਆਪ ਨੂੰ ਘੁਮਾਉਂਦਾ ਰਿਹਾ,
ਰੱਬ ਨੇ ਤਾਂ ਦੁੱਖ-ਸੁੱਖ ਸੱਬ ਇੱਕ ਬਣਾਏ ਸੀ,
ਤੇਰਾ ਨਜ਼ਾਰਿਆਂ ਵੱਖ ਹੋ ਗਿਆ,
ਜੱਦ ਤੂੰ ਰੱਬ ਕੋਲੋਂ ਦੂਰ ਹੋ ਗਿਆ,
ਉਹ ਤਾਂ ਅੱਜ ਵੀ ਤੇਰੀ ਰਾਹ ਵੇਖਦਾ,
ਰੋਂਦਾ ਹੋਏਗਾ, ਤਰਸਦਾ ਹੋਏਗਾ,
ਤੇਰੇ ਦੀਦਾਰ ਨੂੰ, ਤੇਰੇ ਪਿਆਰ ਨੂੰ,
ਤੂੰ ਆਪਣਾ ਪਿਆਰ ਦੁਨਿਆਵੀ ਰਿਸ਼ਤਿਆਂ ਨੂੰ ਦੇ ਬੈਠਾ,
ਬੰਦਿਆਂ! ਇਹ ਤੂੰ ਕੀ ਕਰ ਬੈਠਾ?
ਪਰਤ ਜਾ ਆਪਣੀ ਗਲੀ,
ਉਹ ਰੱਬ ਦੇ ਘਰ ਦੀ ਗਲੀ,
ਸ਼ੁਕਰਾਨਾ ਕਰ ਉਸਦਾ ਤੂੰ ਬੰਦਿਆਂ,
ਸ਼ੁਕਰ ਕਰ ਆਪਣੇ ਮੁਰਸ਼ਦ ਦਾ ਬੰਦਿਆਂ,
ਆਖਿਆ ਮੰਨ ਲੈ ਉਸਦਾ,
ਫੱੜ ਲੈ ਬਾਂਹ ਉਸਦੀ,
ਯਾਦ ਕਰ  ਆਪਣੇ ਮਾਲਿਕ ਨੂੰ ਬੰਦਿਆ ||

For English readers,

"Dear Man, Where did you get stuck?"

My master says,
Don't be proud,
Neither of this body,
Nor of the money,
They will leave you,
With your last breath,
Why are you proud then?
Why do you connect yourself to them?
Man got lost,
When he came to this world,
The world was a direct way,
To the Lord's abode,
You walked on the wrong path,
You called this world a trap,
You blamed God,
For leaving you alone in this trap,
Dear Man, you left HIM alone,
Not HE left you alone,
You forgot him completely,
HE must be waiting for you,
For your love,
In your joyous moments,
you didn't remember HIM,
In your difficult phase of life,
you started remembering HIM too often,
You got pissed off with HIM,
For leaving you alone here,
Your true friend, The Almighty laughed at you,
He was happy that at least you remembered HIM,
HE is kind-hearted and loving,
HE took away all your problems,
You didn't even thank HIM for this,
You got stuck,
In this vicious circle of happy and sad moments,
For HIM each moment is the same,
It's just your perspective,
That got changed and started differentiating the two,
when you got too far away from HIM,
HE must be waiting for you,
Crying for you and your true love,
You gave all your love to worldly relationships,
Which won't last forever,
Man, what did you do?
Go back to the right path,
To the path of Lord's abode,
Thank HIM for everything,
Thank your Master for everything,
Listen and follow what HE says,
Just remember your Lord, always!